Skip to content
NitnemSahib.netNitnem Sahib

Shabad #17122 · Vaaran

ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥

Sathigur Vudaa Aakhee-ai Vude Dhee Vudee Vadi-aa-ee · Bhai Gurdas

  1. ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥

    satiguru vaḍā ākhīai vaḍē dī vaḍī vaḍiāī॥

    सतिगुरु वडा आखीऐ वडे दी वडी वडिआई॥

  2. ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਨ ਕੀਮਤਿ ਪਾਈ॥

    ōaṅkāri akāru kari lakh darīāu na kīmti pāī॥

    ओअंकारि अकारु करि लख दरीआउ न कीमति पाई॥

  3. ਇਕ ਵਰਭੰਡੁ ਅਖੰਡੁ ਹੈ ਜੀਅ ਜੰਤ ਕਰਿ ਰਿਜਕੁ ਦਿਵਾਈ॥

    ik varbhaṇḍu akhṇḍu hai jīa jant kari rijku divāī॥

    इक वरभंडु अखंडु है जीअ जंत करि रिजकु दिवाई॥

  4. ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ॥

    lūṃa lūṃa vichi rakhiōnu kari varbhaṇḍ karōṛi samāī॥

    लूंअ लूंअ विचि रखिओनु करि वरभंड करोड़ि समाई॥

  5. ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾਂ ਜਾਈ॥

    kēvḍu vaḍā ākhīai kavaṇ thāu kisu puchhāṃ jāī॥

    केवडु वडा आखीऐ कवण थाउ किसु पुछां जाई॥

  6. ਅਪੜਿ ਕੋਇ ਨ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ॥

    apṛi kōi na haṅghī suṇi suṇi ākhaṇ ākhi suṇāī॥

    अपड़ि कोइ न हंघई सुणि सुणि आखण आखि सुणाई॥

  7. ਸਤਿਗੁਰੁ ਮੂਰਤਿ ਪਰਗਟੀ ਆਈ ॥੫॥

    satiguru mūrti pargaṭī āī ॥5॥

    सतिगुरु मूरति परगटी आई ॥५॥