Skip to content
NitnemSahib.netNitnem Sahib

Shabad #16797 · Amrit Keertan

ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।

Ouh Gur Gobindh Hue Prugati-aa Dhusuve Avuthaaraa U · Bhai Gurdas

  1. ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।

    uh guru gōbind hui pragṭiā dasvēṃ avtārā .

    उह गुरु गोबिंद हुइ प्रगटिआ दसवें अवतारा ।

  2. ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ ।

    jin alakh akāl nirñjanā japiō kartārā .

    जिन अलख अकाल निरंजना जपिओ करतारा ।

  3. ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ ।

    nij panth chalāiō khālsā dhari tēj karārā .

    निज पंथ चलाइओ खालसा धरि तेज करारा ।

  4. ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ ।

    sir kēs dhāri gahi khaṛag kō sabh dusaṭ pachhārā .

    सिर केस धारि गहि खड़ग को सभ दुसट पछारा ।

  5. ਸੀਲ ਜਤ ਕੀ ਕਛ ਪਹਰਿ ਪਕੜਿਓ ਹਥਿਆਰਾ ।

    sīl jat kī kachh pahri pakṛiō hathiārā .

    सील जत की कछ पहरि पकड़िओ हथिआरा ।

  6. ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ ।

    sac phatē bulāī gurū kī jītiō raṇ bhārā .

    सच फते बुलाई गुरू की जीतिओ रण भारा ।

  7. ਸਭ ਦੈਤ ਅਰਿਨਿ ਕੋ ਘੇਰ ਕਰਿ ਕੀਓ ਪ੍ਰਹਾਰਾ ।

    sabh dait arini kō ghēr kari kīō prahārā .

    सभ दैत अरिनि को घेर करि कीओ प्रहारा ।

  8. ਜਬ ਸਹਿਜੇ ਪ੍ਰਗਟਿਓ ਜਗਤ ਮੈ ਗੁਰੁ ਜਾਪ ਅਪਾਰਾ ।

    jab sahijē pragṭiō jagat mai guru jāp apārā .

    जब सहिजे प्रगटिओ जगत मै गुरु जाप अपारा ।

  9. ਯੋਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ।

    yōṃ upjē siṅgh bhujṅgīē nīlmbar dhārā .

    यों उपजे सिंघ भुजंगीए नीलंबर धारा ।

  10. ਤੁਰਕ ਦੁਸਟ ਸਭਿ ਛੈ ਕੀਏ ਹਰਿ ਨਾਮ ਉਚਾਰਾ ।

    turak dusaṭ sabhi chhai kīē hari nām uchārā .

    तुरक दुसट सभि छै कीए हरि नाम उचारा ।

  11. ਤਿਨ ਆਗੈ ਕੋਈ ਨ ਠਹਿਰਿਓ ਭਾਗੇ ਸਿਰਦਾਰਾ ।

    tin āgai kōī na ṭhahiriō bhāgē sirdārā .

    तिन आगै कोई न ठहिरिओ भागे सिरदारा ।

  12. ਜਹ ਰਾਜੇ ਸ਼ਾਹ ਅਮੀਰੜੇ ਹੋਏ ਸਭ ਛਾਰਾ ।

    jah rājē shāh amīrṛē hōē sabh chhārā .

    जह राजे शाह अमीरड़े होए सभ छारा ।

  13. ਫਿਰ ਸੁਨ ਕਰਿ ਐਸੀ ਧਮਕ ਕਉ ਕਾਂਪੈ ਗਿਰਿ ਭਾਰਾ ।

    phir sun kari aisī dhamak kau kāmpai giri bhārā .

    फिर सुन करि ऐसी धमक कउ कांपै गिरि भारा ।

  14. ਤਬ ਸਭ ਧਰਤੀ ਹਲਚਲ ਭਈ ਛਾਡੇ ਘਰ ਬਾਰਾ ।

    tab sabh dhartī halchal bhaī chhāḍē ghar bārā .

    तब सभ धरती हलचल भई छाडे घर बारा ।

  15. ਇਉਂ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰਾ ।

    iuṃ aisē dund kalēsh maiṃ khapiō saṃsārā .

    इउं ऐसे दुंद कलेश मैं खपिओ संसारा ।

  16. ਤਹਿ ਬਿਨੁ ਸਤਿਗੁਰ ਕੋਈ ਹੈ ਨਹੀਂ ਭੈ ਕਾਟਨਹਾਰਾ ।

    tahi binu satigur kōī hai nahīṃ bhai kāṭnahārā .

    तहि बिनु सतिगुर कोई है नहीं भै काटनहारा ।

  17. ਗਹਿ ਐਸੇ ਖੜਗ ਦਿਖਾਇਅਨ ਕੋ ਸਕੈ ਨ ਝੇਲਾ ।

    gahi aisē khaṛag dikhāian kō sakai na jhēlā .

    गहि ऐसे खड़ग दिखाइअन को सकै न झेला ।

  18. ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥ ੧੫ ॥

    vāh vāh gōbind siṅgh āpē gur chēlā ॥ 15 ॥

    वाह वाह गोबिंद सिंघ आपे गुर चेला ॥ १५ ॥