Skip to content
NitnemSahib.netNitnem Sahib

Shabad #16738 · Amrit Keertan

ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ ।

Nij Futhe Bulaa-ee Sathiguroo Keeno Oujee-aaraa U · Bhai Gurdas

  1. ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ ।

    nij phatē bulāī satigurū kīnō ujīārā .

    निज फते बुलाई सतिगुरू कीनो उजीआरा ।

  2. ਝੂਠ ਕਪਟ ਸਭ ਛੈ ਭਇਓ ਸਭ ਸਚ ਵਰਤਾਰਾ ।

    jhūṭh kapaṭ sabh chhai bhaiō sabh sac vartārā .

    झूठ कपट सभ छै भइओ सभ सच वरतारा ।

  3. ਫਿਰ ਜਗ ਹੋਮ ਠਹਿਰਾਇ ਕੈ ਨਿਜ ਧਰਮ ਸਵਾਰਾ ।

    phir jag hōm ṭhahirāi kai nij dharam savārā .

    फिर जग होम ठहिराइ कै निज धरम सवारा ।

  4. ਤੁਰਕ ਦੁੰਦ ਸਭ ਉਠ ਗਇਓ ਰਚਿਓ ਜੈਕਾਰਾ ।

    turak dund sabh uṭh gaiō rachiō jaikārā .

    तुरक दुंद सभ उठ गइओ रचिओ जैकारा ।

  5. ਜਹ ਉਪਜੇ ਸਿੰਘ ਮਹਾਂ ਬਲੀ ਖਾਲਸ ਨਿਰਧਾਰਾ ।

    jah upjē siṅgh mahāṃ balī khālas nirdhārā .

    जह उपजे सिंघ महां बली खालस निरधारा ।

  6. ਸਭ ਜਬ ਤਿਨਹੂੰ ਬਸ ਕੀਓ ਜਪ ਅਲਖ ਅਪਾਰਾ ।

    sabh jab tinhūṃ bas kīō jap alakh apārā .

    सभ जब तिनहूं बस कीओ जप अलख अपारा ।

  7. ਗੁਰ ਧਰਮ ਸਿਮਰਿ ਜਗ ਚਮਕਿਓ ਮਿਟਿਓ ਅੰਧਿਆਰਾ ।

    gur dharam simri jag chamkiō miṭiō andhiārā .

    गुर धरम सिमरि जग चमकिओ मिटिओ अंधिआरा ।

  8. ਤਬ ਕੁਸਲ ਖੇਮ ਆਨੰਦ ਸਿਉਂ ਬਸਿਓ ਸੰਸਾਰਾ ।

    tab kusal khēm ānand siuṃ basiō saṃsārā .

    तब कुसल खेम आनंद सिउं बसिओ संसारा ।

  9. ਹਰਿ ਵਾਹਿਗੁਰੂ ਮੰਤਰ ਅਗੰਮ ਜਗ ਤਾਰਨਹਾਰਾ ।

    hari vāhigurū mantar agamm jag tāranhārā .

    हरि वाहिगुरू मंतर अगंम जग तारनहारा ।

  10. ਜੋ ਸਿਮਰਹਿ ਨਰ ਪ੍ਰੇਮ ਸਿਉ ਪਹੁੰਚੈ ਦਰਬਾਰਾ ।

    jō simrahi nar prēm siu pahuñchai darbārā .

    जो सिमरहि नर प्रेम सिउ पहुंचै दरबारा ।

  11. ਸਭ ਪਕੜੋ ਚਰਨ ਗੋਬਿੰਦ ਕੇ ਛਾਡੋ ਜੰਜਾਰਾ ।

    sabh pakṛō charan gōbind kē chhāḍō jañjārā .

    सभ पकड़ो चरन गोबिंद के छाडो जंजारा ।

  12. ਨਾਤਰੁ ਦਰਗਹ ਕੁਟੀਅਨੁ ਮਨਮੁਖਿ ਕੂੜਿਆਰਾ ।

    nātru dargah kuṭīnu manmukhi kūṛiārā .

    नातरु दरगह कुटीअनु मनमुखि कूड़िआरा ।

  13. ਤਹ ਛੁਟੈ ਸੋਈ ਜੁ ਹਰਿ ਭਜੇ ਸਭ ਤਜੈ ਬਿਕਾਰਾ ।

    tah chhuṭai sōī ju hari bhajē sabh tajai bikārā .

    तह छुटै सोई जु हरि भजे सभ तजै बिकारा ।

  14. ਇਸ ਮਨ ਚੰਚਲ ਕਉ ਘੇਰ ਕਰਿ ਸਿਮਰੈ ਕਰਤਾਰਾ ।

    is man chañchal kau ghēr kari simrai kartārā .

    इस मन चंचल कउ घेर करि सिमरै करतारा ।

  15. ਤਬ ਪਹੁੰਚੈ ਹਰਿ ਹੁਕਮ ਸਿਉਂ ਨਿਜ ਦਸਵੇਂ ਦੁਆਰਾ ।

    tab pahuñchai hari hukam siuṃ nij dasvēṃ duārā .

    तब पहुंचै हरि हुकम सिउं निज दसवें दुआरा ।

  16. ਫਿਰ ਇਉਂ ਸਹਿਜੇ ਭੇਟੈ ਗਗਨ ਮੈਂ ਆਤਮ ਨਿਰਧਾਰਾ ।

    phir iuṃ sahijē bhēṭai gagan maiṃ ātam nirdhārā .

    फिर इउं सहिजे भेटै गगन मैं आतम निरधारा ।

  17. ਤਬ ਵੈ ਨਿਰਖੈਂਗੇ ਸੁਰਗ ਮਹਿ ਆਨੰਦ ਸੁਹੇਲਾ ।

    tab vai nirkhaiṅgē surag mahi ānand suhēlā .

    तब वै निरखैंगे सुरग महि आनंद सुहेला ।

  18. ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੮ ॥

    vāh vāh gōbind siṅgh āpē guru chēlā ॥ 18 ॥

    वाह वाह गोबिंद सिंघ आपे गुरु चेला ॥ १८ ॥