Skip to content
NitnemSahib.netNitnem Sahib

Shabad #16736 · Vaaran

ਨਿਗੁਰੇ ਲਖ ਨ ਤੁਲ ਤਿਸ ਸਤਿਗੁਰ ਸਰਣਿ ਨ ਆਏ॥

Nigure Lukh Na Thul This Sathigur Suran Na Aaee · Bhai Gurdas

  1. ਨਿਗੁਰੇ ਲਖ ਨ ਤੁਲ ਤਿਸ ਸਤਿਗੁਰ ਸਰਣਿ ਨ ਆਏ॥

    nigurē lakh na tul tis satigur sarṇi na āē॥

    निगुरे लख न तुल तिस सतिगुर सरणि न आए॥

  2. ਜੋ ਗੁਰ ਗੋਪੈ ਆਪਣਾ ਤਿਸੁ ਡਿਠੇ ਨਿਗੁਰੇ ਸਰਮਾਏ॥

    jō gur gōpai āpaṇā tisu ḍiṭhē nigurē saramāē॥

    जो गुर गोपै आपणा तिसु डिठे निगुरे सरमाए॥

  3. ਸੀਂਹ ਸਉਹਾਂ ਜਾਣਾ ਭਲਾ ਨਾ ਤਿਸੁ ਬੇਮੁਖ ਸਉਹਾਂ ਜਾਏ॥

    sīṃh sauhāṃ jāṇā bhalā nā tisu bēmukh sauhāṃ jāē॥

    सींह सउहां जाणा भला ना तिसु बेमुख सउहां जाए॥

  4. ਸਤਿਗੁਰ ਤੇ ਜੋ ਮੁਹੁ ਫਿਰੈ ਤਿਸੁ ਮੁਹਿ ਲਗਣੁ ਵਡੀ ਬੁਲਾਏ॥

    satigur tē jō muhu phirai tisu muhi lagṇu vaḍī bulāē॥

    सतिगुर ते जो मुहु फिरै तिसु मुहि लगणु वडी बुलाए॥

  5. ਜੇ ਤਿਸੁ ਮਾਰੈ ਧਰਮ ਹੈ ਮਾਰਿ ਨ ਹੰਘੈ ਆਪੁ ਹਟਾਏ॥

    jē tisu mārai dharam hai māri na haṅghai āpu haṭāē॥

    जे तिसु मारै धरम है मारि न हंघै आपु हटाए॥

  6. ਸੁਆਮਿ ਧ੍ਰੋਹੀ ਅਕਿਰਤਘਣੁ ਬਾਮਣ ਗਊ ਵਿਸਾਹਿ ਮਰਾਏ॥

    suāmi dhrōhī akirtaghṇu bāmaṇ gaū visāhi marāē॥

    सुआमि ध्रोही अकिरतघणु बामण गऊ विसाहि मराए॥

  7. ਬੇਮੁਖ ਲੂੰਅ ਨ ਤੁਲਿ ਤੁਲਾਇ ॥੨੫॥

    bēmukh lūṃa na tuli tulāi ॥25॥

    बेमुख लूंअ न तुलि तुलाइ ॥२५॥