Skip to content
NitnemSahib.netNitnem Sahib

Shabad #15360 · Vaaran

ਚਰਨਕਮਲ ਰਜ ਮਜਨ ਕੈ ਦਿਬਿ ਦੇਹ

Churunukumul Ruj Mujun Kai Dhib Dhehu · Bhai Gurdas

  1. ਚਰਨਕਮਲ ਰਜ ਮਜਨ ਕੈ ਦਿਬਿ ਦੇਹ

    charankamal raj majan kai dibi dēh

    चरनकमल रज मजन कै दिबि देह

  2. ਮਹਾ ਮਲਮੂਤ੍ਰਧਾਰੀ ਨਿਰੰਕਾਰੀ ਕੀਨੇ ਹੈ ॥

    mahā malmūtrdhārī nirṅkārī kīnē hai ॥

    महा मलमूत्रधारी निरंकारी कीने है ॥

  3. ਚਰਨਕਮਲ ਚਰਨਾਮ੍ਰਿਤ ਨਿਧਾਨ ਪਾਨ

    charankamal charnāmrit nidhān pān

    चरनकमल चरनाम्रित निधान पान

  4. ਤ੍ਰਿਗੁਨ ਅਤੀਤ ਚੀਤ ਆਪਾ ਆਪ ਚੀਨੇ ਹੈ ॥

    trigun atīt chīt āpā āp chīnē hai ॥

    त्रिगुन अतीत चीत आपा आप चीने है ॥

  5. ਚਰਨਕਮਲ ਨਿਜ ਆਸਨ ਸਿੰਘਾਸਨ ਕੈ

    charankamal nij āsan siṅghāsan kai

    चरनकमल निज आसन सिंघासन कै

  6. ਤ੍ਰਿਭਵਨ ਅਉ ਤ੍ਰਿਕਾਲ ਗੰਮ੍‍ਤਿਾ ਪ੍ਰਬੀਨੇ ਹੈ ॥

    tribhvan au trikāl gamm‍tā prabīnē hai ॥

    त्रिभवन अउ त्रिकाल गंम्‍तिा प्रबीने है ॥

  7. ਚਰਨਕਮਲ ਰਸ ਗੰਧ ਰੂਪ ਸੀਤਲਤਾ

    charankamal ras gandh rūp sītaltā

    चरनकमल रस गंध रूप सीतलता

  8. ਦੁਤੀਆ ਨਾਸਤਿ ਏਕ ਟੇਕ ਲਿਵ ਲੀਨੇ ਹੈ ॥੩੩੮॥

    dutīā nāsti ēk ṭēk liv līnē hai ॥338॥

    दुतीआ नासति एक टेक लिव लीने है ॥३३८॥